Sansaar歌词由Parakh&Agaazz演唱,出自专辑《Sansaar》,下面是《Sansaar》完整版歌词!
Sansaar歌词完整版
ਪਾਣੀ ਹੱਥੀਆਂ ਤੱਤੀਆਂ ਤੱਤੀਆਂ ਬੇਸ਼ਕ ਧੱਲਾ ਸਾੜ ਖਵਾ ਦਈ
ਸਾੜ ਦਈ ਤੂੰ ਭਿੰਡੀਆਂ ਚਾਹੇ ਦਾਲ਼ ਮੋਠਾਂ ਦੀ ਧੱਲੇ ਲਾ ਦਈਂ
ਹੂੰਝੀ ਚਾਹੇ ਵਿਰਲਾ ਕੂੜਾ ਜ਼ਿੰਦਗੀ ਪਰ ਸਵਾਰ ਦਈ
ਮੈਂ ਤੈਨੂੰ ਇੱਕ ਜੀਵਨ ਦੇਣਾ ਤੂੰ ਮੈਨੂੰ ਸੰਸਾਰ ਦਈ
ਇੱਕੋ ਉਮਰ ਜਿਵੇ ਚਿੱਤ ਕਰਦਾ ਮੇਰੇ ਨਾਲ਼ ਗੁਜ਼ਾਰ ਦਈ
ਕਜਲਾ ਪਾ ਲਈ ਮੈਂ ਜਦ ਆਇਆ ਸ਼ਾਮਾਂ ਵੇਲ਼ੇ ਦੁਨੀਆ ਗਾਹ ਕੇ
ਰੌਲੇ ਰੱਪੇ ਭੁੱਲ ਜਾਵਣਗੇ ਵੇਖਾਗਾਂ ਜਦ ਹੱਸਦੀ ਆ ਕੇ
ਨੀ ਨਿੱਘ ਰਾਤਾਂ ਦਾ ਮੋਢੇ ਲੱਗ ਕੇ ਥੋੜਾ ਹੋਰ ਨਿਖਾਰ ਦਈ
ਵੰਡ ਕਾਣੀ ਨਹੀ ਕਰਦਾ ਅੜੀਏ ਰੋਣਾਂ ਨਹੀ ਵਾਂਝਾ ਕਰਨਾ
ਜੋ ਜੋ ਮੈਂ ਖੁਦ ਨੂੰ ਦੱਸਦਾ ਹੁਣ ਤੇਰੇ ਨਾਲ਼ ਸਾਂਝਾ ਕਰਨਾ
ਇਸ਼ਕ ਤਾਂ ਦਿੰਦਾ ਹਰ ਕੋਈ ਹਾਣੀ ਤੂੰ ਇਸ਼ਕਾਂ ਨੂੰ ਮਿਆਰ ਦਈ
ਬਾਰੀਆਂ ਪੱਖੇ ਮੈਂ ਝਾੜਾ ਤੂੰ ਮੁੜ੍ਹਕੇ ਭਿੱਜੀ ਲੀੜੇ ਧੋਵੇਂ
ਚਾਹ ਤੇ ਧਰ ਕੇ ਇਸ਼ਕ ਦੇ ਦਿਆਂ ਤੂੰ ਤੜਕੇ ਤੜਕੇ ਉੱਠੀ ਹੋਵੇਂ
ਤੂੰ ਵੀ ਝੱਸੀਂ ਕੇਸ ਮੀਤ ਦੇ ਉਗਲ਼ਾਂ ਮਾਰ ਖਿਲਾਰ ਦਈਂ