BHARAT DESH歌词由Harbhajan Bains&MUSIC GOURAV AZAD演唱,出自专辑《BHARAT DESH》,下面是《BHARAT DESH》完整版歌词!
BHARAT DESH歌词完整版
ਦੇਸ਼ ਮੇਰਾ ਸੋਹਣੇ ਫੁੱਲਾਂ ਦੀ ਮਾਲਾ, ਨਾ ਇਹ ਮਾਲਾ ਤੋੜੋ ਬਈ.
ਸਭ ਧਰਮਾਂ ਦਾ ਕਰ ਸਤਿਕਾਰ, ਭਾਰਤ ਦੇਸ਼ ਨੂੰ ਜੋੜੋ ਬਈ
ਭਾਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.
ਵੰਨ ਸਵੰਨੇ ਸੁੰਦਰ ਸੋਹਣੇ, ਫੁੱਲਾਂ ਦਾ ਗੁਲਦਸਤਾ ਹੈ,
ਹਰ ਧਰਮ ਦਾ ਪ੍ਰਾਣੀ ਐਥੇ, ਖੁਸ਼ੀ ਖੁਸ਼ੀ ਨਾਲ ਵੱਸਦਾ ਹੈ,
ਭਰਾਵਾਂ ਜਿਹੇ ਇਸ ਪਿਆਰ ਨੂੰ ਨਾ, ਨਫ਼ਰਤ ਪਾਸੇ ਮੋੜੋ ਬਈ,
ਭਾਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.
ਹਰ ਤਰਾਂ ਦੇ ਮੌਸਮ ਇਥੇ ਹਰ ਤਰਾਂ ਦੀ ਧਰਤੀ ਹੈ,
ਜਾਪੇ ਕੁਦਰਤ ਦੀ ਸੋਹਣੀ ਦੇਵੀ, ਐਥੇ ਹੀ ਬੱਸ ਪਰਤੀ ਹੈ,
ਪਿਆਰ ਵਧਾ ਇਹਨੂੰ ਹੋਰ ਸਜਾਉਣਾ, ਡਰ ਦੀ ਭਾਵਨਾ ਛੋੜੋ ਬਈ,
ਭਾਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.
ਸਾਰੇ ਧਰਮਾਂ ਭਾਸ਼ਾਵਾਂ ਦਾ ਇਹ ਜੋ ਦੇਸ਼ ਵਿਸ਼ਾਲ ਹੈ,
ਮਤਲਵ ਲਈ ਭੰਗ ਕਰਨਾ ਸ਼ਾਂਤੀ, ਕੁੱਝ ਲੋਕਾਂ ਦੀ ਚਾਲ ਹੈ.
ਸੋਨੇ ਦੀ ਇਸ ਚਿੜੀ ਦੀ ਗਰਦਨ, ਨੂੰ ਨਾ ਮਰੋੜੋ ਬਈ,
ਭਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.
ਕੁੱਲ ਦੁਨੀਆਂ ਚ ਨਾਂ ਕਮਾਇਆ, ਬਾਹਰ ਜਾ ਐਥੋਂ ਲੋਕਾਂ ਨੇ,
ਭਾਰਤ ਜਨਮੇਂ ਦੁਨੀਆਂ ਦੇ ਵਿੱਚ ਵੱਡੀਆਂ ਵੱਡੀਆਂ ਤੋਪਾਂ ਨੇ,
" ਬੈਂਸ " ਪਾ ਵੰਡੀਆਂ ਇਸ ਰੁੱਤਬੇ ਨੂੰ, ਮਿੱਟੀ ਵਿੱਚ ਨਾ ਰੋੜ੍ਹੋ ਬਈ,
ਭਾਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.l
ਭਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.
ਭਰਤ ਦੇਸ਼ ਨੂੰ ਜੋੜੋ ਬਈ, ਭਾਰਤ ਦੇਸ਼ ਨੂੰ ਜੋੜੋ ਬਈ.